Welcome to JagiManukhta
Visitor No. 1076049
Germany/Europe: Gurvinder Singh Kohli Germany Tel:0157-85536906, Office: 06190-9744438, E-Mail: jagimanukhta@yahoo.de
Punjab: Parmjit Singh, E-Mail: sonysonssadiq834@gmail.com
     


PHOTO ALBUMS


DATE WISE SEARCH     
ਪੇਸਾਵਰ ਵਿੱਚ ਤਾਲੀਬਾਨ ਵੱਲੋ ਬੱਚਿਆ ਤੇ ਕੀਤੇ ਅਣਮਨੁੱਖੀ ਕਤਲੇਆਮ ਵਿਰੁਧ ਇੰਡੀਅਨ ਅਤੇ ਪਾਕਿਸਤਾਨੀ ਭਾਈਚਾਰੇ ਵੱਲੋ ਫਰੈਕਫੋਰਟ ਸਥਿਤ ਪਾਕਿਸਤਾਨੀ ਕੌਸਲੇਟ ਅੱਗੇ ਮੋਮਬੱਤੀਆ ਜਗਾਕਿ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ-ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਫਰੈਕਫੋਰਟ ਵੱਲੋ ਇਸ ਅਣਮਨੁੱਖੀ ਕਾਰੇ ਵਿਰੁਧ,ਇਸ ਵਿੱਚ ਵੱਧ ਚੜ੍ਹਕਿ ਸ਼ਾਮਲ ਹੋਣ ਦਾ ਸੱਦਾ
() -Fri 19 Dec 2014 06:50:54 +000025109
ਜਾਗੀ ਮਨੁੱਖਤਾ(ਫਰੈਕਫੋਰਟ)ਮਨਦੀਪ ਸਿੰਘ-ਪੇਸਾਵਰ ਵਿੱਚ ਤਾਲੀਬਾਨ ਵੱਲੋ ਬੱਚਿਆ ਤੇ ਕੀਤੇ ਅਣਮਨੁੱਖੀ ਕਤਲੇਆਮ ਵਿਰੁਧ ਇੰਡੀਅਨ ਅਤੇ ਪਾਕਿਸਤਾਨੀ ਭਾਈਚਾਰੇ ਵੱਲੋ ਫਰੈਕਫੋਰਟ ਸਥਿਤ ਪਾਕਿਸਤਾਨੀ ਕੌਸਲੇਟ ਅੱਗੇ ਅੱਜ ਦਿੱਨ ਸੁਕਰਵਾਰ ਬਾਅਦ ਦੁਪਿਹਰ Cਵਜੇ ਮੋਮਬੱਤੀਆ ਜਗਾਕਿ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ-ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਫਰੈਕਫੋਰਟ ਵੱਲੋ ਇਸ ਅਣਮਨੁੱਖੀ ਕਾਰੇ ਵਿਰੁਧ,ਇਸ ਵਿੱਚ ਵੱਧ ਚੜ੍ਹਕਿ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਦਾ ਹੈ.ਮਾਸੂਮਾ ਦੇ ਇਸ ਕਤਲੇਆਮ ਦੀ ਜਿਥੇ ਪੂਰੀ ਦੁਨੀਆ ਵਿੱਚ ਨਿਖੇਦੀ ਕੀਤੀ ਜਾ ਰਹੀ ਹੈ,ਉੱਥੇ ਹੀ ਫਰੈਕਫੋਰਟ ਦੇ ਇੰਡੀਅਨ ਅਤੇ ਪਾਕਿਸਤਾਨੀ ਭਾਈਚਾਰੇ ਵੱਲੋ ਵੀ ਇਸ ਵਿਰੁਧ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ.ਜਿਹਾਦ ਜਾ ਅਜਾਦੀ ਦੇ ਨਾਮ ਹੇਠ ਇਸ ਤਰ੍ਹਾ ਮਨੁੱਖਤਾ ਦਾ ਅਤੇ ਮਾਸੂਮਾ ਦਾ ਕਤਲੇਆਮ ਕਰਨਾ ਅਤਿ ਨਿੰਦਣ ਯੋਗ ਕਾਰਾ ਹੈ.ਇਹ ਕਤਲੇਆਮ ਕਿਸੇ ਵੀ ਫਿਰਕੇ ਜਾ ਧਰਮ ਦੇ ਲੋਕਾ ਉੱਪਰ ਹੋਵੇ ਸਾਰੇਆ ਨੂੰ ਮਿੱਲ ਕਿ ਇਸ ਵਿਰੁਧ ਅਵਾਜ ਉਠਾਉਣੀ ਚਾਹੀਦੀ ਹੈ
ਦਾਦੂਵਾਲ ਪ੍ਰਤੀ ਨਰਮ ਹੋਇਆ ਅਕਾਲੀ ਦਲ
(ਬਠਿੰਡਾ) -Fri 19 Dec 2014 04:40:13 +000025108
ਬਠਿੰਡਾ-ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸਿੱਖ ਧਰਮ ਦੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਪ੍ਰਤੀ ਸੁਰ ਨਰਮ ਕਰ ਲਈ ਹੈ। ਦੱਸਣਯੋਗ ਹੈ ਕਿ ਜਦੋਂ ਬਾਬਾ ਦਾਦੂਵਾਲ ਨੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਦੇ ਆਗੂਆਂ ਨਾਲ ਸਾਂਝ ਪਾ ਲਈ ਸੀ ਤਾਂ ਪੰਜਾਬ ਪੁਲੀਸ ਨੇ ਉਦੋਂ ਹੀ ਉਨ੍ਹਾਂ ਨੂੰ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਅਕਾਲੀ ਦਲ ਦੇ ਭਾਜਪਾ ਨਾਲ ਰਿਸ਼ਤਿਆਂ ਵਿੱਚ ਖਟਾਸ ਆ ਗਈ ਹੈ ਅਤੇ ਬਦਲੀ ਸਥਿਤੀ ਵਿੱਚ ਅਕਾਲੀ ਦਲ ਨੇ ਸੰਤ ਸਮਾਜ ਦੇ ਆਗੂਆਂ ਪ੍ਰਤੀ ਆਪਣੀ ਸੁਰ ਬਦਲ ਲਈ ਹੈ।ਯੂਨਾਈਟਿਡ ਅਕਾਲੀ ਦਲ ਨੇ ਅੱਜ ਦਾਦੂਵਾਲ ਸਮੇਤ ਹੋਰਨਾਂ ਕਈ ਮਸਲਿਆਂ ਸਬੰਧੀ ਪਿੰਡ ਬਾਦਲ ਵਿੱਚ ਪ੍ਰਦਰਸ਼ਨ ਕਰਨਾ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਯੂਨਾਈਟਿਡ ਅਕਾਲੀ ਦਲ ਨੂੰ ਮੀਟਿੰਗ ਲਈ ਸੱਦਾ ਭੇਜ ਦਿੱਤਾ। ਉਪ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਵਿੱਚ ਵਫ਼ਦ ਨਾਲ ਮੀਟਿੰਗ ਕਰਕੇ ਦਾਦੂਵਾਲ ਖ਼ਿਲਾਫ਼ ਦਰਜ ਕੇਸਾਂ ਦੀ ਪੜਤਾਲ ਲਈ ਆਈ.ਜੀ. ਬਠਿੰਡਾ ਨੂੰ ਹੁਕਮ ਜਾਰੀ ਕਰ ਦਿੱਤੇ। ਨਾਲ ਹੀ ਭਰੋਸਾ ਦਿਵਾਇਆ ਕਿ ਪਿੰਡ ਕੋਟਸ਼ਮੀਰ ਵਿਚਲੇ ਗੁਰਦੁਆਰਾ ਜੰਡਾਲੀਸਰ ਵਿੱਚੋਂ ਪੁਲੀਸ ਹਟਾ ਕੇ ਮੁੜ ਸੰਤ ਦਾਦੂਵਾਲ ਹਵਾਲੇ ਕੀਤਾ ਜਾਵੇਗਾ। ਵਫ਼ਦ ਵੱਲੋਂ ਉਪ ਮੁੱਖ ਮੰਤਰੀ ਕੋਲ ਪੰਜ ਮਸਲੇ ਰੱਖੇ ਗਏ, ਜਿਨ੍ਹਾਂ ਦੇ ਹੱਲ ਲਈ ਸ੍ਰੀ ਬਾਦਲ ਨੇ ਮੌਕੇ ‘ਤੇ ਹੀ ਹਦਾਇਤਾਂ ਦੇ ਦਿੱਤੀਆਂ।ਯੂਨਾਈਟਿਡ ਅਕਾਲੀ ਦਲ ਦੇ ਕਨਵੀਨਰ ਮੋਹਕਮ ਸਿੰਘ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ AG ਮੈਂਬਰੀ ਵਫ਼ਦ ਨਾਲ ਪਿੰਡ ਬਾਦਲ ਵਿੱਚ ਉਪ ਮੁੱਖ ਮੰਤਰੀ ਨੇ ਮੀਟਿੰਗ ਕੀਤੀ। ਇਸ ਵਿੱਚ ਰਾਮਪੁਰਾ ਵਿੱਚ ਦਰਜ ਇੱਕ ਕੇਸ ਸਬੰਧੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਦਿੱਤੀ ਅਤੇ ਡੀ.ਆਈ.ਜੀ. ਬਠਿੰਡਾ ਦੀ ਡਿਊਟੀ ਲਾਈ ਗਈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਆਪਣਾ ਵਾਅਦਾ ਨਾ ਨਿਭਾਇਆ ਤਾਂ ਉਹ ਮੁੜ ਸੰਘਰਸ਼ ਦੇ ਰਾਹ ਪੈਣਗੇ।
ਅਦਾਲਤ ਦੀ ਝਿੜਕ ‘ਤੇ ਫਰੀਦਕੋਟ ਪੁਲੀਸ ਨੇ ਲਾਪਤਾ ਬੱਚਿਆਂ ਬਾਰੇ ਦਰਜ ਕੀਤੇ ਕੇਸ
(ਫਰੀਦਕੋਟ) -Fri 19 Dec 2014 04:39:51 +000025107
ਫਰੀਦਕੋਟ-ਸੁਪਰੀਮ ਕੋਰਟ ਦੀ ਝਾੜ-ਝੰਬ ਤੋਂ ਬਾਅਦ ਫਰਦੀਕੋਟ ਪੁਲੀਸ ਨੇ ਲਾਪਤਾ ਬੱਚਿਆਂ ਬਾਰੇ H ਕੇਸ ਦਰਜ ਕੀਤੇ ਹਨ। ਪੁਲੀਸ ਨੇ ਬੱਚਿਆਂ ਦੇ ਅਗਵਾ ਤੇ ਘੁਟਾਲਿਆਂ ਬਾਰੇ H ਕੇਸ ਦਰਜ ਕੀਤੇ।ਉਹ ਕੇਸ ਉਨ੍ਹਾਂ ਬੱਚਿਆਂ ਨਾਲ ਸਬੰਧਤ ਹਨ, ਜੋ ਜ਼ਿਲ੍ਹੇ ਵਿੱਚੋਂ ਪਿਛਲੇ BC ਮਹੀਨਿਆਂ ਦੌਰਾਨ ਲਾਪਤਾ ਹੋ ਗਏ ਸਨ, ਪਰ ਪੁਲੀਸ ਐਫ.ਆਈ.ਆਰ. ਦਰਜ ਕਰਨੋਂ ਢਿੱਲ-ਮੱਠ ਕਰ ਰਹੀ ਸੀ। ਇਨ੍ਹਾਂ ਲਾਪਤਾ ਬੱਚਿਆਂ ਨਾਲ ਨਿਆਂ ਲਈ ਵੱਖ-ਵੱਖ ਸਮਾਜਕ ਸੰਗਠਨ 25 ਮਈ ਤੋਂ ਪੁਲੀਸ ਥਾਣਾ ਫਰੀਦਕੋਟ ਅੱਗੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਸਨ।ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਪਬਲਿਕ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਰਵਉੱਚ ਅਦਾਲਤ ਨੇ ਪੁਲੀਸ ਦੇ ਉਦਾਸੀਨ ਵਤੀਰੇ ਦਾ ਸਖਤੀ ਨਾਲ ਨੋਟਿਸ ਲਿਆ ਤੇ ਸੂਬੇ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਨੂੰ ਇਹ ਕੇਸ ਦਰਜ ਨਾ ਹੋਣ ਦੀ ਸੂਰਤ ਵਿੱਚ ਅਦਾਲਤ ਵਿੱਚ ਖੁਦ ਪੇਸ਼ ਹੋ ਕੇ ਜੁਆਬ ਦੇਣ ਦੀ ਚਿਤਾਵਨੀ ਦਿੱਤੀ।ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਦੇ ਡਾਇਰੈਕਟਰ ਵੀ.ਕੇ. ਭਾਵੜਾ ਨੇ AF ਦਸੰਬਰ ਨੂੰ ਐਸ.ਐਸ.ਪੀ. ਫਰੀਦਕੋਟ ਨੂੰ ਪੱਤਰ ਲਿਖ ਕੇ ਸਾਰੇ ਲਾਪਤਾ ਬੱਚਿਆਂ ਬਾਰੇ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਕਿ ਪੁਲੀਸ ਇਨ੍ਹਾਂ ਦਾ ਪਤਾ ਲਾਉਣ ਲਈ ਸਰਗਰਮ ਹੋ ਸਕੇ। ਅੱਠ ਵਿੱਚੋਂ F ਐਫ.ਆਈ.ਆਰ. ਫਰੀਦਕੋਟ ਸਿਟੀ ਪੁਲੀਸ ਥਾਣੇ ਤੇ ਇਕ-ਇਕ ਸਦਰ ਫਰੀਦਕੋਟ ਤੇ ਸਾਦਿਕ ਥਾਣੇ ‘ਚ ਦਰਜ ਹੋਈ। ਲਾਪਤਾ ਬੱਚਿਆਂ ਵਿੱਚ ਮੋਹਨਜੀਤ ਸਿੰਘ, ਬਾਦਲ, ਮੰਗਲ ਸਿੰਘ, ਗੁਰਦੀਪ ਸਿੰਘ , ਮਹਿੰਦਰ ਕੁਮਾਰ, ਮੰਗਾ , ਅਗਨਦੀਪ ਸਿੰਘ, ਕਰਮਜੀਤ ਕੌਰ ਤੋਂ ਲਾਪਤਾ ਹਨ।ਐਸ.ਐਸ.ਪੀ. ਨੂੰ ਲਿਖੇ ਪੱਤਰ ਅਨੁਸਾਰ ਕੁੱਲ DE ਬੱਚੇ ਜ਼ਿਲ੍ਹੇ ‘ਚ ਲਾਪਤਾ ਹੋਏ ਸਨ, ਪਰ ਐਫ.ਆਈ.ਆਰ. BH ਹੀ ਦਰਜ ਹੋਈਆਂ। ਇਨ੍ਹਾਂ ਵਿੱਚੋਂ BH ਬੱਚੇ ਲੱਭ ਗਏ ਸਨ। ਪੰਜਾਬ ਸਰਕਾਰ ਨੇ ਅਗਲੇ ਮਹੀਨੇ ਸੁਪਰੀਮ ਕੋਰਟ ‘ਚ ਲਾਪਤਾ ਬੱਚਿਆਂ ਦੇ ਕੇਸਾਂ ਬਾਰੇ ਵੇਰਵੇ ਪੇਸ਼ ਕਰਨੇ ਹਨ, ਇਸ ਕਰਕੇ ਪੁਲੀਸ ਨੂੰ ਸਾਰੀਆਂ ਡੀ.ਡੀ.ਆਰਜ਼ ਨੂੰ ਐਫ.ਆਈ.ਆਰ. ਵਿੱਚ ਤਬਦੀਲ ਕਰਨ ਲਈ ਕਿਹਾ ਗਿਆ ਹੈ।
ਏ.ਟੀ.ਐਮ. ਦੀ ਭੰਨ-ਤੋੜ ਕਰਕੇ AD.HC ਲੱਖ ਰੁਪਏ ਲੁੱਟੇ
(ਅੰਮ੍ਰਿਤਸਰ) -Fri 19 Dec 2014 04:39:34 +000025106
ਅੰਮ੍ਰਿਤਸਰ-ਰਾਮ ਤੀਰਥ ਵਿੱਚ ਏ.ਟੀ.ਐਮ. ਦੀ ਭੰਨ ਤੋੜ ਕੀਤੇ ਜਾਣ ਦੀ ਘਟਨਾ ਤੋਂ ਇੱਕ ਦਿਨ ਬਾਅਦ ਹੀ ਅੱਜ ਇੱਥੇ ਜੀ.ਟੀ. ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਦੀ ਭੰਨ ਤੋੜ ਕਰਕੇ ਕੁਝ ਅਣਪਛਾਤੇ ਲੁਟੇਰੇ AD.HC ਲੱਖ ਰੁਪਏ ਲੁੱਟ ਕੇ ਲੈ ਗਏ।ਇਹ ਘਟਨਾ ਜੀ.ਟੀ. ਰੋਡ ਸਥਿਤ ਨਿਊ ਅੰਮ੍ਰਿਤਸਰ ਦੇ ਸਾਹਮਣੇ ਸਥਾਪਤ ਇੱਕ ਏ.ਟੀ.ਐਮ ਵਿੱਚ ਵਾਪਰੀ ਹੈ। ਘਟਨਾ ਅੱਜ ਤੜਕੇ ਸਵੇਰੇ ਚਾਰ ਵਜੇ ਵਾਪਰੀ ਅਤੇ ਉਸ ਵੇਲੇ ਸੰਘਣੀ ਧੁੰਦ ਸੀ। ਏ.ਡੀ.ਸੀ.ਪੀ. ਪਰਮਪਾਲ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਨੇ ਇਸ ਮਸ਼ੀਨ ਨੂੰ ਤੋੜਨ ਲਈ ਗੈਸ ਕਟਰ ਦੀ ਵਰਤੋਂ ਕੀਤੀ ਹੈ। ਬੈਂਕ ਦੇ ਸ਼ਾਖਾ ਮੈਨੇਜਰ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਬੈਂਕ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਤੁਰੰਤ ਪੁਲੀਸ ਟੀਮ ਪੁੱਜ ਗਈ।ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਏ.ਟੀ.ਐਮ. ਵਿੱਚੋਂ ਲੁਟੇਰੇ ਰੁਪਏ ਲੁੱਟ ਕੇ ਲੈ ਗਏ ਹਨ। ਇਸ ਸਬੰਧੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਅੱਗ ਵੀ ਲੱਗ ਗਈ ਸੀ ਪਰ ਇਸਦੇ ਬਾਵਜੂਦ ਲੁਟੇਰੇ ਲੁੱਟ ਕੇ ਫਰਾਰ ਹੋ ਗਏ।
ਬੰਟੀ ਰੋਮਾਣਾ ਦਾ ਫ਼ਰੀਦਕੋਟ ਪੁੱਜਣ ਸ਼ਾਨਦਾਰ ਸਵਾਗਤ
(ਫਰੀਦਕੋਟ) -Fri 19 Dec 2014 04:38:55 +000025105
ਫ਼ਰੀਦਕੋਟ-- ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐੱਸ.ਓ.ਆਈ.) ਦੇ ਨਵਨਿਯੁਕਤ ਕੋਆਰਡੀਨੇਟਰ ਸ. ਪਰਮਬੰਸ ਸਿੰਘ ਰੋਮਾਣਾ (ਬੰਟੀ ਰੋਮਾਣਾ) ਨੇ ਅੱਜ ਇਥੇ ਕਿਹਾ ਕਿ ਨੌਜਵਾਨਾਂ ਦਾ ਫ਼ਰੀਦਕੋਟ ਸ਼ਹਿਰ ਅੰਦਰ ਆਇਆ ਹੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਨੌਜਵਾਨਾਂ ਪ੍ਰਤੀ ਨੀਤੀਆਂ ਦਾ ਨਤੀਜਾ ਹੈ। ਸ. ਰੋਮਾਣਾ ਅੱਜ ਕੋਆਰਡੀਨੇਟਰ ਬਣਨ ਤੋਂ ਬਾਅਦ ਪਹਿਲੀ ਵਾਰ ਅਪਣੇ ਸ਼ਹਿਰ ਆਏ ਜਿਥੇ ਹਜ਼ਾਰਾਂ ਦੀ ਤਾਦਾਦ ਵਿਚ ਨੌਜਵਾਨਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਿਲੋਮੀਟਰ ਲੰਮੇ ਕਾਫਲੇ ਵਿਚ ਸ. ਰੋਮਾਣਾ ਦਾ ਥਾਂ-ਥਾਂ ਤੇ ਐੱਸ.ਓ.ਆਈ., ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਪੰਚਾਂ-ਸਰਪੰਚਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਨਗਰ ਕੌਂਸਲਰਾਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਵਾਗਤ ਵਾਲੇ ਸਥਾਨਾਂ ਤੇ ਦੋਵੇਂ ਪਾਸੇ ਨੌਜਵਾਨ ਸੜਕਾਂ ਤੇ ਝੰਡੀਆਂ ਅਤੇ ਬੈਨਰਾਂ ਨਾਲ ਖੜੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਇਸ ਮੌਕੇ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਮੋਢਿਆਂ ਤੇ ਨੌਜਵਾਨਾਂ ਦੀ ਜ਼ਿੰਮੇਵਾਰੀ ਜੋ ਦਿਤੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਤੋਂ ਬਹੁਤ ਕੁੱਝ ਸਿਖਿਆ ਹੈ। ਸ. ਪਰਮਬੰਸ ਸਿੰਘ ਰੋਮਾਣਾ ਦਾ ਕਾਫਲਾ ਫ਼ਰੀਦਕੋਟ ਜ਼ਿਲ੍ਹੇ ਦਾ ਕੋਟਕਪੂਰਾ ਸ਼ਹਿਰ ਵਿਚੋਂ ਲੰਘਿਆਂ ਤਾਂ ਰੇਲਵੇ ਫਾਟਕ ਨਜ਼ਦੀਕ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-A ਦੇ ਇੰਚਾਰਜ ਸ. ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸਵਾਗਤ ਕੀਤਾ ਜਿਥੇ ਸ. ਰੋਮਾਣਾ ਦੇ ਜੱਦੀ ਪਿੰਡ ਦਾਨਾ ਰੋਮਾਣਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਬੀਕਾ ਰੋਮਾਣਾ ਦੀ ਅਗਵਾਈ ਹੇਠ ਖੜੇ ਸਨ। ਮੁੱਖ ਸੰਸਦੀ ਸਕੱਤਰ ਸ. ਮਨਤਾਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਛੋਟੇ ਭਰਾ ਕੁਲਤਾਰ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਫ਼ਰੀਦਕੋਟ ਸ਼ਹਿਰ ਅੰਦਰ ਦਾਖ਼ਲ ਹੁੰਦਿਆਂ ਹਵੇਲੀ ਕੋਲ ਨੌਜਵਾਨਾਂ ਦੇ ਇਕ ਵੱਡੇ ਇਕੱਠ ਨੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਹਰਕੀਰਤ ਸਿੰਘ ਢਿੱਲੋਂ ਅਤੇ ਸੀਨੀਅਰ ਯੂਥ ਅਕਾਲੀ ਆਗੂ ਗੁਰਕੰਵਲ ਸਿੰਘ ਸੰਧੂ ਨੇ ਸਵਾਗਤ ਕੀਤਾ। ਜੋੜਵੀਆਂ ਨਹਿਰਾਂ ਕੋਲ ਗੋਲੇਵਾਲਾ ਜ਼ੋਨ ਦੇ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੇ ਚਰਨਜੀਤ ਸਿੰਘ ਸਰਪੰਚ ਸਾਧਾਂਵਾਲਾ, ਬੂਟਾ ਸਿੰਘ ਸਰਪੰਚ ਘੋਨੀ ਵਾਲਾ ਅਤੇ ਜਸਪਾਲ ਸਿੰਘ ਸਰਪੰਚ ਘੁਗਿਆਣਾ ਦੀ ਅਗਵਾਈ ਚ ਪਰਮਬੰਸ ਸਿੰਘ ਰੋਮਾਣਾ ਦਾ ਸਵਾਗਤ ਕੀਤਾ ਗਿਆ। ਇਸ ਤੋਂ ਅੱਗੇ ਐੱਸ.ਓ.ਆਈ. ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਸੱਤਾ ਅਤੇ ਬਲਰਾਜ ਸਿੰਘ ਰੁਪਈਆਂ ਵਾਲਾ ਨੇ ਸ. ਰੋਮਾਣਾ ਨੂੰ ਫੁੱਲਾਂ ਨਾਲ ਲੱਦ ਦਿੱਤਾ। ਹਜ਼ਾਰਾਂ ਦੀ ਤਾਦਾਦ ਵਿਚ ਖੜ੍ਹੇ ਐੱਸ.ਓ.ਆਈ. ਦੇ ਵਰਕਰਾਂ ਨੇ ਬੰਟੀ ਰੋਮਾਣਾ ਦੇ ਜ਼ਿੰਦਾਬਾਦ ਦੇ ਨਾਅਰੇ ਲਾਏ।
ਸੋਗ ਭੁਲਾ ਕੇ ਅਕਾਲੀਆਂ ਨੇ ਮਨਾਏ ਜਸ਼ਨ
(ਫਰੀਦਕੋਟ) -Fri 19 Dec 2014 04:38:26 +000025104
ਫ਼ਰੀਦਕੋਟ--ਅੱਜ ਜਦੋਂ ਫਰੀਦਕੋਟ ਦੀਆਂ ਦਰਜਨਾਂ ਸਮਾਜ ਸੇਵੀ, ਵਿਦਿਅਕ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਪਿਸ਼ਾਵਰ ਵਿੱਚ ਅਤਿਵਾਦੀ ਹਮਲੇ ‘ਚ ਮਾਰੇ ਗਏ ਵਿਦਿਆਰਥੀਆਂ ਦਾ ਸੋਗ ਮਨਾ ਰਹੀਅਾਂ ਸਨ ਤਾਂ ਉਸੇ ਸਮੇਂ ਫ਼ਰੀਦਕੋਟ ਵਿੱਚ ਇੱਕ ਹਜ਼ਾਰ ਦੇ ਕਰੀਬ ਅਕਾਲੀ ਵਰਕਰਾਂ ਨੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ‘ਸੋਈ’ ਦਾ ਕੋਆਰਡੀਨੇਟਰ ਦਾ ਅਹੁਦਾ ਮਿਲਣ ਬਾਅਦ ਫਰੀਦਕੋਟ ਪੁੱਜਣ ’ਤੇ ਉਸ ਦਾ ਜ਼ੋਰਦਾਰ ਸੁਆਗਤ ਕੀਤਾ। ਇਹ ਸੁਆਗਤੀ ਕਾਫ਼ਲਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੇ ਘਰ ਕੋਲੋਂ ਸ਼ੁਰੂ ਹੋਇਆ ਅਤੇ ਟਿੱਲਾ ਬਾਬਾ ਫ਼ਰੀਦ ਵਿਖੇ ਅੱਠ ਕਿਲੋਮੀਟਰ ਦਾ ਸਫ਼ਰ ਕਰਕੇ ਸਮਾਪਤ ਹੋਇਆ। ਇਸ ਕਾਫ਼ਲੇ ਵਿੱਚ ਥਾਂ-ਥਾਂ ‘ਤੇ ਬੰਟੀ ਰੋਮਾਣਾ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਯੂਥ ਅਕਾਲੀ ਆਗੂਆਂ ਨੇ ਪਟਾਕੇ ਚਲਾਏ। ਇਸ ਦਾ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੇ ਬੇਹੱਦ ਬੁਰਾ ਮਨਾਇਆ ਹੈ।ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਪੂਰੀ ਦੁਨੀਆਂ ਮਾਸੂਮ ਬੱਚਿਆਂ ਦੀ ਮੌਤ ਦੇ ਗ਼ਮ ਵਿੱਚ ਡੁੱਬੀ ਹੋਈ ਹੈ ਪਰ ਅਕਾਲੀ ਦਲ ਵੱਲੋਂ ਅਜਿਹੇ ਸਮਾਗਮ ਕਰਵਾਉਣਾ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਵੈਸੇ ਵੀ ਬੰਟੀ ਰੋਮਾਣਾ ਨੂੰ ਮਿਲੀ ਅਹੁਦੇਦਾਰੀ ਕੋਈ ਵੱਡੀ ਖੁਸ਼ੀ ਦੀ ਗੱਲ ਨਹੀਂ ਕਿਉਂਕਿ ‘ਸੋਈ’ ਦਾ ਪੰਜਾਬ ਦੇ ਵਿਕਾਸ ਜਾਂ ਖੁਸ਼ਹਾਲੀ ਵਿੱਚ ਕੋਈ ਯੋਗਦਾਨ ਨਹੀਂ। ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਸੰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬੱਚਿਆਂ ਦੀ ਮੌਤ ਨੇ ਪੂਰੀ ਦੁਨੀਆਂ ਨੂੰ ਦੁਖੀ ਕੀਤਾ ਹੈ ਪਰ ਅਕਾਲੀ ਦਲ ਦੇ ਸਥਾਨਕ ਆਗੂਆਂ ਨੇ ਲੋਕਾਂ ਦੇ ਦਰਦ ਦੇ ਉਲਟ ਸ਼ਹਿਰ ਵਿੱਚ ਪਟਾਕੇ ਚਲਾਏ ਜੋ ਸਭਿਅਕ ਸਮਾਜ ਲਈ ਸਹੀ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦੀਪ ਮਲਹੋਤਰਾ ਨੇ ਕਿਹਾ ਕਿ ਸੰਸਦ ਸਮੇਤ ਸਮੁੱਚਾ ਦੇਸ਼ ਬੱਚਿਆਂ ਦੀ ਮੌਤ ਦਾ ਸੋਗ ਮਨਾ ਰਿਹਾ ਹੈ। ਵਿਧਾਇਕ ਮਲਹੋਤਰਾ ਸਮੇਤ ਹੋਰ ਕਈ ਅਕਾਲੀ ਆਗੂ ਇਸ ਕਾਫ਼ਲੇ ਵਿੱਚ ਸ਼ਾਮਲ ਨਹੀਂ ਹੋਏ। ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸਵਾਗਤੀ ਸਮਾਗਮ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਹਿਲਾਂ ਹੀ ਉਲੀਕਿਆ ਗਿਆ ਸੀ। ਪਿਸ਼ਾਵਰ ’ਚ ਮਾਰੇ ਗਏ ਬੱਚਿਆਂ ਲਈ ਉਨ੍ਹਾਂ ਦੇ ਮਨ ਵਿੱਚ ਵੀ ਕਾਫ਼ੀ ਦੁੱਖ ਹੈ।
ਮਿਡ-ਡੇਅ ਮੀਲ ਤੇ ਕੁੱਕ ਵਰਕਰਾਂ ਵੱਲੋਂ ਕਾਲੀਆ ਦੇ ਘਰ ਅੱਗੇ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ
(ਜਲੰਧਰ) -Fri 19 Dec 2014 04:37:28 +000025103
ਜਲੰਧਰ-ਮਿਡ-ਡੇਅ ਮੀਲ ਅਤੇ ਕੁੱਕ ਵਰਕਰ ਯੂਨੀਅਨ ਨੇ ਅੱਜ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਦੇ ਸਕੂਲਾਂ ’ਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਨਹੀਂ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ’ਚ ਜਥੇਬੰਦੀ ਵੱਲੋਂ ਜ਼ਿਲ੍ਹੇ ਭਰ ਤੋਂ 5 ਹਜ਼ਾਰ ਤੋਂ ਵੱਧ ਮਿਡ-ਡੇਅ ਮੀਲ ਅਤੇ ਕੁੱਕ ਵਰਕਰਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਪਹਿਲਾਂ ਸਾਰੇ ਵਰਕਰ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਫਿਰ ਮਨੋਰੰਜਨ ਕਾਲੀਆ ਦੇ ਘਰ ਵੱਲ ਪੈਦਲ ਮਾਰਚ ਕੀਤਾ। ਵਰਕਰਾਂ ਨੇ ਤਕਰੀਬਨ 45 ਮਿੰਟ ਤੱਕ ਸਾਬਕਾ ਮੰਤਰੀ ਦੇ ਘਰ ਦੇ ਬਾਹਰ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਮੇਂ ਮਨੋਰੰਜਨ ਕਾਲੀਆ ਆਪਣੇ ਨਿਵਾਸ ’ਤੇ ਮੌਜੂਦ ਨਹੀਂ ਸਨ ਅਤੇ ਐਸਡੀਐਮ ਰਜਤ ਓਬਰਾਏ ਨੇ ਰੋਸ ਪ੍ਰਗਟ ਕਰ ਰਹੇ ਪ੍ਰਦਰਸ਼ਨਕਾਰੀਆਂ ਕੋਲੋਂ ਮੰਗ ਪੱਤਰ ਲੈ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਤੋਂ ਇਲਾਵਾ ਮਿਡ-ਡੇਅ ਮੀਲ ਵਰਕਰਾਂ ਨੇ ਸ਼ਾਸਤਰੀ ਚੌਕ ਵਿੱਚ ਸੰਕੇਤਕ ਜਾਮ ਲਾਇਆ।ਇਸ ਮੌਕੇ ਜਥੇਬੰਦੀ ਦੇ ਆਗੂ ਪ੍ਰਵੀਨ ਕੁਮਾਰ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਸੱਤਾ ਧਿਰ ਦੇ ਵੱਡੇ ਆਗੂਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਦੇ ਰਹਿਣਗੇ। ਆਪਣੀਆਂ ਮੰਗਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿੰਨਾ ਮਿਹਨਤਾਨਾ ਕੁੱਕ ਵਰਕਰਾਂ ਨੂੰ ਦਿੱਤਾ ਜਾਂਦਾ ਹੈ ਇਸ ਨਾਲ ਉਹ ਆਪਣੇ ਪਰਿਵਾਰ ਤਾਂ ਕਿ ਆਪਣਾ ਵੀ ਪਾਲਣ ਪੋਸ਼ਣ ਨਹੀਂ ਕਰ ਸਕਦੇ।
ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਕੇਂਦਰ ਵੱਲੋਂ ਐੱਫ.ਸੀ.ਆਈ. ਤੋੜਨ ਦਾ ਫ਼ੈਸਲਾ-ਬਾਜਵਾ
(ਮੋਗਾ) -Fri 19 Dec 2014 04:36:58 +000025102
ਮੋਗਾ-- ਅਨਾਜ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਰੈਲੀ ਕੀਤੀ ਜਿਸ ਦੌਰਾਨ ਹਜ਼ਾਰਾਂ ਦੀ ਤਦਾਦ ਵਿਚ ਉਮੜੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਸੂਬਾ ਪ੍ਰਧਾਨ ਨੇ ਅਕਾਲੀ ਭਾਜਪਾ ਸਰਕਾਰ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਪਿਛਲੀ ਕਾਂਗਰਸ ਸਰਕਾਰ ਦੁਆਰਾ ਦਿੱਤੀ ਫਸਲਾਂ ਦੀ ਅਦਾਇਗੀ ਦੀ ਦੁਰਵਰਤੋਂ ਕੀਤੇ ਜਾਣ ਕਰਕੇ ਮੌਜੂਦਾ ਕੇਂਦਰੀ ਭਾਜਪਾ ਸਰਕਾਰ ਵੱਲੋਂ ਐੱਫ.ਸੀ.ਆਈ. ਵਰਗੀ ਅਹਿਮ ਸ਼ਾਖਾ ਨੂੰ ਤੋੜਨ ਦਾ ਫੈਸਲਾ ਲਿਆ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦੀ ਨਲਾਇਕੀ ਹੈ ਤੇ ਕਿਸਾਨਾਂ ਲਈ ਘਾਤਕ ਸਿੱਧ ਹੋਵੇਗੀ ਬਾਦਲ ਸਰਕਾਰ ਦੇ ਕਾਰਜ ਕਾਲ ਦੌਰਾਨ 4 ਹਜ਼ਾਰ ਕਿਸਾਨ ਕਰਜੇ ਤੋਂ ਤੰਗ ਆ ਕੇ ਖੁਦਕਸ਼ੀਆਂ ਕਰ ਗਏ ਹਨ, ਜਿਨ੍ਹਾਂ ਦੇ ਪਰਿਵਾਰਾਂ ਦੀ ਮੁਆਵਜ਼ੇ ਦੇ ਰੂਪ ਵਿਚ ਕੋਈ ਆਰਥਿਕ ਮੱਦਦ ਨਹੀਂ ਕੀਤੀ ਗਈ ਬਾਦਲ ਸਰਕਾਰ ਨੇ ਸ਼ਹਿਰਾਂ ਵਿਚ ਪ੍ਰਾਪਟੀ ਤੇ ਐਾਟਰੀ ਟੈਕਸ ਲਗਾਕੇ ਮੁਗਲ ਰਾਜ ਦੇ ਜਜ਼ੀਆ ਕਰ ਦੀ ਯਾਦ ਦਵਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਜਗਦੀਸ਼ ਭੋਲੇ ਵਰਗੇ ਤਸਕਰਾਂ ਵੱਲੋਂ ਗਿਣਾਏ ਅਕਾਲੀ ਮੰਤਰੀਆਂ ਤੇ ਢੁੱਕਵੀਂ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ AHGG@ ਕਾਰਖਾਨੇ ਬੰਦ ਹੋ ਚੁੱਕੇ ਹਨ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਵਕਤ ਅਜਿਹੀ ਵਿੱਤੀ ਸੰਕਟ ਅਤੇ ਘੁੰਮਣ ਘੇਰੀ ਵਿਚ ਫਸ ਚੁੱਕੀ ਹੈ ਕਿ ਸਮੇਂ ਤੋਂ ਪਹਿਲਾਂ ਹੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਮਿਊਾਸੀਪਲ ਚੋਣਾਂ ਪਾਰਟੀ ਨਿਸ਼ਾਨ ਤੇ ਲੜੇਗੀ ਤੇ ਮਿਊਾਸੀਪਲ ਕਮੇਟੀ ਦਾ ਪ੍ਰਧਾਨ ਕਿਸੇ ਹਿੰਦੂ ਜੈਂਟਲਮੈਨ ਨੂੰ ਹੀ ਬਣਾਇਆ ਜਾਵੇਗਾ ਇਸ ਮੌਕੇ ਕਮਲਜੀਤ ਸਿੰਘ ਬਰਾੜ, ਪਰਮਜੀਤ ਸਿੰਘ ਨੰਗਲ, ਸੇਵਕ ਸਿੰਘ ਸੈਦੋਕੇ, ਭੂਸ਼ਨ ਜੈਨ, ਡਾਕਟਰ ਹਰਜੋਤ ਕਮਲ, ਕੁਲਵੀਰ ਸਿੰਘ ਜ਼ੀਰਾ, ਮਨਜੀਤ ਸਿੰਘ ਮਾਨ, ਸਤਨਾਮ ਸਿੰਘ ਸੰਦੇਸ਼ੀ, ਅਮਰਜੀਤ ਸਿੰਘ ਦੌਲੇਵਾਲ, ਗੁਰਚਰਨ ਸਿੰਘ ਚੀਦਾ, ਗੋਗੀ ਸ਼ਾਹੀ, ਬੀਬੀ ਜਗਦਰਸ਼ਨ ਕੌਰ ਆਦਿ ਨੇ ਵੀ ਅਕਾਲੀ ਭਾਜਪਾ ਸਰਕਾਰ ਤੇ ਹਮਲੇ ਕੀਤੇ
ਉਪ ਮੁੱਖ ਮੰਤਰੀ ਦਾ ਵਿਰੋਧ ਕਰਨ ਦਿੜ੍ਹਬਾ ਜਾ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ
(ਸੰਗਰੂਰ) -Fri 19 Dec 2014 04:36:30 +000025101
ਸੰਗਰੂਰ-ਵਿਸ਼ਵ ਕਬੱਡੀ ਕੱਪ ਦੇ ਦਿੜ੍ਹਬਾ ਵਿਖੇ ਚੱਲ ਰਹੇ ਸੈਮੀਫਾਈਨਲ ਮੈਚਾਂ ਦੌਰਾਨ ਪਹੁੰਚੇ ਸੂਬੇ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਭੇਸ ਬਦਲ ਕੇ ਦਿੜ੍ਹਬਾ ਜਾ ਰਹੇ ਕੁੱਝ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਰਾਹ ਚੋਂ ਹੀ ਗਿ੍ਫ਼ਤਾਰ ਕਰ ਲਿਆ ਗਿ੍ਫ਼ਤਾਰ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਸੂਬੇ ਅੰਦਰ ਚੱਲ ਰਹੀ ਆਟਾ ਦਾਲ ਸਕੀਮ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਅਤੇ ਗਰੀਬ ਲੋਕਾਂ ਦੇ ਨਵੇਂ ਨੀਲੇ ਕਾਰਡ ਬਣਾਉਣ ਲਈ ਕਾਂਗਰਸ ਪਾਰਟੀ ਵੱਲੋਂ ਲਗਭਗ ਪਿਛਲੇ ਇਕ ਸਾਲ ਤੋਂ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਅੱਜ ਅਸੀ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਤੇ ਉਪ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਦਿੜ੍ਹਬਾ ਜਾ ਰਹੇ ਸੀ ਪਰ ਪੁਲਿਸ ਨੇ ਜਬਰਦਸਤੀ ਰਾਹ ਚੋਂ ਹੀ ਸਾਨੂੰ ਗਿ੍ਫ਼ਤਾਰ ਕਰ ਲਿਆ ਮੌਕੇ ਤੇ ਮੌਜੂਦ ਡੀ. ਐਸ. ਪੀ. ਸੰਗਰੂਰ ਗੁਰਪ੍ਰੀਤ ਸਿੰਘ ਢੀਂਡਸਾ ਤੇ ਐਸ. ਐਚ. ਓ ਸਿਟੀ ਸੁਖਦੇਵ ਸਿੰਘ ਨੇ ਦੱ ਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਕਾਂਗਰਸੀ ਵਰਕਰ ਉਪ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਭੇਸ ਵਟਾ ਕੇ ਦਿੜ੍ਹਬਾ ਜਾ ਰਹੇ ਹਨ ਜਿਸ ਸਬੰਧੀ ਰਾਹ ਚ ਨਾਕੇਬੰਦੀ ਕੀਤੀ ਗਈ ਸੀ ਤੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਸਿਟੀ ਸੰਗਰੂਰ ਵਿਖੇ ਭੇਜ ਦਿੱਤਾ ਗਿਆ
ਪਿਆਰ ਚ ਮਿਲਿਆ ਧੋਖਾ
(ਲੁਧਿਆਣਾ) -Fri 19 Dec 2014 04:36:00 +000025100
ਫਿਲੌਰ-ਨਜ਼ਦੀਕੀ ਪਿੰਡ ਵਿਚ ਪ੍ਰੇਮੀ ਜੋੜੇ ਦਾ ਅਨੋਖਾ ਕੇਸ ਸਾਹਮਣੇ ਆਇਆ, ਜਦੋਂ ਪਿਆਰ ਵਿਚ ਧੋਖਾ ਮਿਲਣ ਤੇ ਬੀ. ਏ. ਫਸਟ ਈਅਰ ਦੀ ਵਿਦਿਆਰਥਣ AI ਸਾਲਾ ਲੜਕੀ ਨੇ ਐੱਸ. ਐੱਸ. ਪੀ. ਦਫਤਰ ਵਿਚ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਗਾਈ ਅਤੇ ਇਨਸਾਫ ਨਾ ਮਿਲਣ ਤੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਚੇਤਾਵਨੀ ਦਿੱਤੀ ਕਿ ਉਹ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਆਤਮਦਾਹ ਕਰ ਲਵੇਗੀ । ਪੁਲਸ ਅਧਿਕਾਰੀਆਂ ਨੇ ਲੜਕੀ ਦੀ ਆਤਮਦਾਹ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤਾ ਨੂੰ ਤੁਰੰਤ ਡੀ. ਐੱਸ. ਪੀ. ਫਿਲੌਰ ਕੋਲ ਪੇਸ਼ ਹੋ ਕੇ ਬਿਆਨ ਦੇਣ ਲਈ ਕਿਹਾ, ਜਿਸ ਤੇ ਲੜਕੀ ਨੇ ਅੱਜ ਆਪਣੀ ਸ਼ਿਕਾਇਤ ਦਿੰਦੇ ਹੋਏ ਬਿਆਨ ਦਰਜ ਕਰਵਾਏ। ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਕੇ ਪੀੜਤ ਲੜਕੀ ਮਨਪ੍ਰੀਤ (ਕਾਲਪਨਿਕ ਨਾਮ) ਨਜ਼ਦੀਕੀ ਪਿੰਡ ਧਲੇਤਾ ਦੇ ਆਪਣੇ ਪ੍ਰੇਮੀ ਤੇ ਦੋਸ਼ਾਂ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ AG ਸਾਲ ਦੀ ਉਮਰ ਵਿਚ ਜਦ ਉਹ ਨਜ਼ਦੀਕੀ ਪਿੰਡ ਬੜਾ ਦੇ ਸਕੂਲ ਵਿਚ ਪੜ੍ਹਦੀ ਸੀ ਤਾਂ ਉਸੇ ਦੌਰਾਨ ਉਸਦੀ ਜਾਣ ਪਹਿਚਾਣ ਪ੍ਰਿੰਸ ਪੁੱਤਰ ਕੁਲਦੀਪ ਵਾਸੀ ਪਿੰਡ ਰਾਜਪੁਰਾ ਨਾਲ ਹੋਈ। ਪਿੰਰਸ ਨੇ ਉਸ ਨਾਲ ਮਿਲਕੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਸਨੇ ਉਸ ਨੂੰ ਸਪਸ਼ਟ ਕਿਹਾ ਕਿ ਉਹ ਦੋਵੇਂ ਬਿਲਕੁਲ ਵੱਖਰੀਆਂ ਬਿਰਾਦਰੀਆਂ ਹਨ। ਇਸ ਤੇ ਪ੍ਰਿੰਸ ਨੇ ਉਸ ਨੂੰ ਸਪਸ਼ਟ ਕਿਹਾ ਕਿ ਉਹ ਜਾਤ-ਪਾਤ ਨੂੰ ਨਹੀਂ ਮੰਨਦਾ ਉਹ ਉਸ ਨਾਲ ਅੱਗੇ ਜਾ ਕੇ ਵਿਆਹ ਕਰਵਾਏਗਾ। ਪੀੜਤ ਲੜਕੀ ਨੇ ਦੱਸਿਆ ਕਿ ਪਿੰਰਸ ਅਕਸਰ ਉਸਨੂੰ ਗੋਰਾਇਆ ਦੇ ਇਕ ਹੋਟਲ ਐਂਡ ਮੈਰਿਜ ਪੇਲੇਸ ਵਿਚ ਲੈ ਕੇ ਜਾਂਦਾ ਸੀ, ਜਿਥੇ ਕਿਰਾਏ ਤੇ ਕਮਰਾ ਲੈ ਕੇ ਉਸਨੇ ਤਿੰਨ ਸਾਲ ਵਿਚ ਅਨੇਕ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ । ਪੀੜਤਾ ਨੇ ਦੱਸਿਆ ਕਿ ਪ੍ਰਿੰਸ ਨੇ ਹਾਲ ਹੀ ਵਿਚ ਆਈਲੈਟਸ ਕੀਤੀ ਹੈ ਅਤੇ ਉਸਨੇ ਇਕ ਹੋਰ ਲੜਕੀ ਦੇ ਨਾਲ ਪਿਆਰ ਦਾ ਚੱਕਰ ਚਲਾ ਲਿਆ ਹੈ। ਜਦੋਂ ਉਸਨੂੰ ਇਸ ਗੱਲ ਦਾ ਪਤਾ ਲਗਾ ਤਾਂ ਉਸਨੇ ਪ੍ਰਿੰਸ ਨਾਲ ਗੱਲ ਕੀਤੀ ਤਾਂ ਪ੍ਰਿੰਸ ਨੇ ਉਸਨੂੰ ਸਾਫ ਕਹਿ ਦਿੱਤਾ ਕਿ ਉਹ ਉਸ ਨਾਲ ਵਿਆਹ ਤਾਂ ਕਰਵਾ ਲਵੇਗਾ ਪਰ ਛੋਟੀ ਜਾਤ ਦੇ ਹੋਣ ਕਰਕੇ ਉਸਦੇ ਘਰ ਵਾਲੇ ਕਦੇ ਵੀ ਉਨ੍ਹਾਂ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰਨਗੇ ਇਸ ਲਈ ਉਹ ਜਿਸ ਲੜਕੀ ਨਾਲ ਪਿਆਰ ਕਰਦਾ ਹੈ ਉਹ ਉਸੇ ਦੀ ਬਿਰਾਦਰੀ ਦੀ ਹੈ ਅਤੇ ਉਸੇ ਦੇ ਨਾਲ ਹੀ ਉਹ ਵਿਆਹ ਕਰਵਾਉਣ ਜਾ ਰਿਹਾ ਹੈ । ਮਨਪ੍ਰੀਤ ਬੀਤੇ ਦਿਨੀਂ ਐੱਸ. ਐੱਸ. ਪੀ. ਦਫਤਰ ਜਲੰਧਰ ਵਿਚ ਪੇਸ਼ ਹੋਈ, ਜਿਥੇ ਉਸਨੇ ਲਿਖਤੀ ਤੌਰ ਤੇ ਸ਼ਿਕਾਇਤ ਦਿੰਦੇ ਹੋਏ ਇਨਸਾਫ ਦੀ ਗੁਹਾਰ ਲਗਾਈ। ਉਸਨੇ ਕਿਹਾ ਕਿ ਜੇ ਉਸਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਖੜ੍ਹੀ ਹੋ ਕੇ ਆਤਮਦਾਹ ਕਰ ਲਵੇਗੀ, ਜਿਸਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ । ਲੜਕੀ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਡੀ. ਐੱਸ. ਪੀ. ਦਫਤਰ ਫਿਲੌਰ ਵਿਚ ਆਪਣੇ ਬਿਆਨ ਦਰਜ ਕਰਵਾਉਣ ਲਈ ਭੇਜਿਆ, ਜਿਥੇ ਲੜਕੀ ਨੇ ਅੱਜ ਆਪਣੀ ਸ਼ਿਕਾਇਤ ਦੇ ਦਿੱਤੀ ਹੈ ।
ਜਥੇ. ਨੰਦਗੜ੍ਹ ਦੀ ਸੁਰੱਖਿਆ ਤੋਂ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ : ਸੁਖਬੀਰ
(ਬਠਿੰਡਾ) -Fri 19 Dec 2014 04:35:32 +000025099
ਬਠਿੰਡਾ-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਦੀ ਸਕਿਓਰਿਟੀ ਵਾਪਸ ਲਏ ਜਾਣਾ, ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਜਾਂ ਆਰ. ਐੱਸ. ਐੱਸ./ਭਾਜਪਾ ਵਿਰੁੱਧ ਬਿਆਨਬਾਜ਼ੀ ਹੈ। ਇਸ ਸਵਾਲ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਨਾਲ ਪੰਜਾਬ ਸਰਕਾਰ ਦਾ ਕੋਈ ਮਤਲਬ ਨਹੀਂ ਹੈ। ਪੁਲਸ ਨੇ ਰੀਵਿਊ ਕਰਵਾ ਕੇ ਰਿਪੋਰਟ ਬਣਾਉਣੀ ਹੁੰਦੀ ਹੈ। ਉਸੇ ਰਿਪੋਰਟ ਦੇ ਆਧਾਰ ਤੇ ਸਬੰਧਿਤ ਵਿਅਕਤੀਆਂ ਨੂੰ ਸਕਿਓਰਿਟੀ ਦਿੱਤੀ ਜਾਂ ਵਾਪਸ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਦੀ ਆਰ. ਐੱਸ. ਐੱਸ. ਵਿਰੁੱਧ ਬਿਆਨਬਾਜ਼ੀ ਉਨ੍ਹਾਂ ਦੀ ਨਿੱਜੀ ਰਾਏ ਹੈ, ਉਸ ਦਾ ਸਕਿਓਰਿਟੀ ਨਾਲ ਕੋਈ ਸਬੰਧ ਨਹੀਂ ਹੈ। ਸ. ਬਾਦਲ ਇੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ਼ਤਾਬਦੀ ਐਕਸਪ੍ਰੈੱਸ ਬਠਿੰਡਾ-ਦਿੱਲੀ ਰੇਲ ਗੱਡੀ ਨੂੰ ਝੰਡੀ ਦੇਣ ਲਈ ਪਹੁੰਚੇ ਹੋਏ ਸਨ।ਇਕ ਹੋਰ ਸਵਾਲ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਪੰਜਾਬ ਦੀ ਕਾਲੀ ਸੂਚੀ ਖਤਮ ਕਰਨ ਖਾਤਿਰ ਪੱਤਰ ਲਿਖ ਚੁੱਕੇ ਹਨ ਕਿਉਂਕਿ ਜਿਨ੍ਹਾਂ ਵਿਅਕਤੀਆਂ ਦੇ ਨਾਂ ਉਸ ਕਾਲੀ ਸੂਚੀ ਵਿਚ ਹਨ, ਉਨ੍ਹਾਂ ਵਿਚੋਂ ਬਹੁਤੇ ਮਰ ਚੁੱਕੇ ਹਨ ਅਤੇ ਰਹਿੰਦੇ ਬਜ਼ੁਰਗ ਹੋ ਚੁੱਕੇ ਹਨ। ਇਸ ਲਈ ਲੋੜ ਹੈ ਕਿ ਕਾਲੀ ਸੂਚੀ ਖਤਮ ਕਰਕੇ ਸਬੰਧਿਤ ਵਿਅਕਤੀਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾਵੇ। ਅੱਜ ਇੱਥੇ ਸੁਖਬੀਰ ਬਾਦਲ ਦੇ ਧੁਰ ਅੰਦਰੋਂ ਮੁੜ ਇਤਰਾਜ਼ ਨਿਕਲਿਆ ਕਿ ਅਸੀਂ ਬਠਿੰਡਾ ਸ਼ਹਿਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ, ਜਿੱਥੇ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ। ਲੋਕਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਇਹ ਸ਼ਹਿਰ ਤਰੱਕੀਆਂ ਦੀਆਂ ਬੁਲੰਦੀਆਂ ਤੇ ਪਹੁੰਚ ਜਾਵੇਗਾ। ਪ੍ਰੰਤੂ ਲੋਕਾਂ ਨੇ ਉਨ੍ਹਾਂ ਦੀ ਕਦਰ ਨਾ ਜਾਣੀ। ਸ. ਬਾਦਲ ਦਾ ਇਸ਼ਾਰਾ ਲੋਕ ਸਭਾ ਚੋਣਾਂ ਦੇ ਨਤੀਜੇ ਵੱਲ ਸੀ, ਕਿਉਂਕਿ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਤੋਂ BI ਹਜ਼ਾਰ ਵੋਟਾਂ ਘੱਟ ਮਿਲੀਆਂ ਸਨ।
ਡੇਰਾ ਰਾਧਾ ਸੁਆਮੀ ਬਿਆਸ ਚ ਹੰਸ ਰਾਜ ਹੰਸ ਨੂੰ ਮਿਲੀ ਪੱਕੀ ਰਿਹਾਇਸ਼
() -Fri 19 Dec 2014 04:34:56 +000025098
ਬਿਆਸ- ਡੇਰਾ ਰਾਧਾ ਸੁਆਮੀ ਬਿਆਸ ਵਿਖੇ ਸੂਫੀ ਲੋਕ ਗਾਇਕ ਹੰਸ ਰਾਜ ਹੰਸ ਨੂੰ ਪੱਕੀ ਰਿਹਇਸ਼ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਹੁਕਮਾਂ ਤੇ ਸਕੂਲ ਵਿਚ ਬੱਚਿਆਂ ਨੂੰ ਗੀਤ-ਸੰਗੀਤ ਦੀ ਵਿੱਦਿਆ ਸਿਖਾਉਣ ਲਈ ਮਿਲੀ ਹੈ। ਹੰਸ ਰਾਜ ਹੰਸ ਨਕੋਦਰ ਵਿਖੇ ਮਿਲੀ ਬਾਬਾ ਲਾਲ ਬਾਦਸ਼ਾਹ ਦੀ ਗੱਦੀ ਛੱਡ ਕੇ ਰਾਧਾ ਸਵਾਮੀ ਬਿਆਸ ਵਿਖੇ ਪੱਕੇ ਤੌਰ ਤੇ ਸੇਵਾ ਵੀ ਕਰ ਰਹੇ ਹਨ।
ਮੁੱਢਲੀ ਤਨਖਾਹ ਦੇਣ ਦਾ ਫੈਸਲਾ ਬਾਦਲ ਸਰਕਾਰ ਦੇ ਦੀਵਾਲੀਆ ਹੋਣ ਦਾ ਸਬੂਤ: ਮਨਪ੍ਰੀਤ ਬਾਦਲ
(ਚੰਡੀਗੜ੍ਹ) -Fri 19 Dec 2014 04:34:36 +000025097
ਚੰਡੀਗੜ-- ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਬਾਦਲ ਸਰਕਾਰ ਵਲੋਂ ਨਵੇਂ ਭਰਤੀ ਕੀਤੇ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਸਿਰਫ ਮੁੱਢਲੀ ਤਨਖਾਹ ਹੀ ਦੇਣ ਦੇ ਫੈਸਲੇ ਨਾਲ ਨਾ ਸਿਰਫ ਪ੍ਰਸ਼ਾਸਨਿਕ ਤੇ ਮੁੱਢਲੀਆਂ ਸੇਵਾਂਵਾਂ ਉੱਤੇ ਬੁਰਾ ਅਸਰ ਪਵੇਗਾ ਬਲਕਿ ਭ੍ਰਿਸ਼ਟਾਚਾਰ ਵੀ ਵਧੇਗਾ। ਮਨਪ੍ਰੀਤ ਬਾਦਲ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਸ ਫੈਸਲੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਸਰਕਾਰ ਦਾ ਦੀਵਾਲਾ ਨਿਕਲ ਗਿਆ ਹੈ ਅਤੇ ਇਸ ਦੀ ਨਿੱਘਰ ਚੁੱਕੀ ਮਾਲੀ ਹਾਲਤ ਦੇ ਛੇਤੀ ਸੁਧਰਣ ਦੀ ਵੀ ਕੋਈ ਆਸ ਨਹੀਂ ਹੈ। ਉਹਨਾਂ ਕਿਹਾ ਹੈ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਸੂਬਾ ਸਰਕਾਰ ਨੇ ਮੁਲਾਜ਼ਮ ਤੇ ਲੋਕ ਵਿਰੋਧੀ ਇਹ ਕਦਮ ਉਸ ਵੇਲੇ ਚੁੱਕਿਆ ਹੈ ਜਦੋਂ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਸਰਕਾਰ ਹੈ ਅਤੇ ਇਸ ਸਰਕਾਰ ਬਨਣ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਵੇਰੇ ਸ਼ਾਮ ਇਹ ਕਿਹਾ ਕਰਦੇ ਸਨ ਕਿ ਮੋਦੀ ਸਰਕਾਰ ਬਨਣ ਤੋਂ ਬਾਅਦ ਸੂਬੇ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਰਹਿਣੀ।ਪੀਪੀਪੀ ਮੁੱਖੀ ਨੇ ਪੁੱਛਿਆ ਕਿ ਦਿਨੋ ਦਿਨ ਫੈਲ ਰਹੇ ਨਿੱਜੀ ਖੇਤਰ ਵਿਚ ਮਿਲਦੀਆਂ ਵੱਧ ਤਨਖਾਹਾਂ ਛੱਡ ਕੇ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਡਾਕਟਰ ਤੇ ਇੰਜਨੀਅਰ ਸਿਰਫ ਮੁੱਢਲੀ ਤਨਖਾਹ ਉੱਤੇ ਕੰਮ ਕਰਨ ਲਈ ਸਰਕਾਰੀ ਨੌਕਰੀ ਕਿਉਂ ਕਰਨਗੇ। ਉਹਨਾਂ ਕਿ ਸਰਕਾਰ ਦੇ ਇਸ ਫੈਸਲੇ ਦਾ ਪ੍ਰਸ਼ਾਸਨ ਤੇ ਸੇਵਾਵਾਂ ਉੱਤੇ ਬਹੁਤ ਬੁਰਾ ਅਸਰ ਪਵੇਗਾ।ਸੂਬੇ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਤਨਖਾਹਾਂ ਦੇ ਵੱਧ ਰਹੇ ਖਰਚੇ ਦੀ ਸਮੱਸਿਆਂ ਦੀ ਅਸਲੀ ਜੜ ਸਿਵਲ ਤੇ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਬੰਨ ੀ ਹੋਈ ਬੇਲੋੜੀ ਫੌਜ ਹੈ। ਉਹਨਾਂ ਕਿਹਾ ਕਿ ਪੁਲੀਸ ਵਿਭਾਗ ਦੇ ਇੰਸਪੈਕਟਰ ਜਨਰਲਾਂ ਦੀ ਤਾਂ ਗੱਲ ਹੀ ਛੱਡੋ, ਡਾਇਰੈਕਟਰ ਜਨਰਲਾਂ ਤੇ ਵਧੀਕ ਡਾਇਰੈਕਟਰ ਜਨਰਲਾਂ ਦੀ ਗਿਣਤੀ ਕਰਨੀ ਵੀ ਔਖੀ ਹੈ। ਪਰ ਪੁਲੀਸ ਅਧਿਕਾਰੀਆਂ ਦੀ ਐਡੀ ਵੱਡੀ ਫੌਜ ਹੋਣ ਦੇ ਬਾਵਜੂਦ ਅਮਨ ਤੇ ਕਾਨੂੰਨ ਦੀ ਹਾਲਤ ਦਿਨੋ ਦਿਨ ਬਦਤਰ ਹੋ ਰਹੀ ਹੈ। ਇਹੀ ਹਾਲ ਸਿਵਲ ਪ੍ਰਸ਼ਾਸ਼ਨ ਦਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਤਨਖਾਹਾਂ ਦੇ ਘਟਾਉਣੇ ਹਨ ਤਾਂ ਉਪਰਲੀ ਨੌਕਰਸ਼ਾਹੀ ਦੀਆਂ ਅਸਾਮੀਆਂ ਘਟਾਵੇ, ਹੇਠਲੇ ਪੱਧਰ ਦੀਆਂ ਭਰਤੀਆਂ ਬੰਦ ਕਰਕੇ ਜਾਂ ਛੋਟੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਬੰਦਸ਼ਾਂ ਲਾ ਕੇ ਕੁਝ ਨਹੀਂ ਸੰਵਰਨਾ।
ਮੇਰੇ ਤੇ ਪਥਰਾਅ ਪਿੱਛੇ ਬਾਦਲ ਦਾ ਹੱਥ : ਸਿੱਧੂ
() -Fri 19 Dec 2014 04:34:12 +000025096
ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਤੇ ਹੋਏ ਪਥਰਾਅ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਇਸ ਹਮਲੇ ਪਿੱਛੇ ਬਾਦਲ ਦਾ ਹੱਥ ਹੈ। ਸਿੱਧੂ ਨੇ ਸਮਾਧੀਆਂ ਰੋਡ ਤੇ ਆਯੋਜਿਤ ਇਕ ਹੋਰ ਚੋਣ ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਚ ਇਸ ਹਮਲੇ ਲਈ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀ ਵੱਧਦੀ ਲੋਕਪ੍ਰਿਯਤਾ ਤੋਂ ਡਰ ਕੇ ਬਾਦਲ ਨੇ ਇਹ ਕਾਇਰਾਨਾ ਹਮਲਾ ਕਰਵਾਇਆ ਹੈ। ਸਿੱਧੂ ਨੇ ਕਿਹਾ ਕਿ ਬਾਦਲ ਧ੍ਰਿਤਰਾਸ਼ਟਰ ਵਾਂਗ ਪੁੱਤਰ ਮੋਹ ਤੋਂ ਪ੍ਰਭਾਵਿਤ ਹਨ ਪਰ ਸਿੱਧੂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ। ਇਸ ਦੌਰਾਨ ਕਾਂਗਰਸ ਦੇ ਸੂਬਾ ਇਕਾਈ ਦੇ ਮੁਖੀ ਪ੍ਰੋਫੈਸਰ ਸੈਫੂਦੀਨ ਸੋਜ ਨੇ ਕਿਹਾ ਕਿ ਲੋਕਤੰਤਰ ਚ ਇਸ ਤਰ੍ਹਾਂ ਦੇ ਹਮਲਿਆਂ ਦੀ ਕੋਈ ਜਗ੍ਹਾ ਨਹੀਂ ਹੈ।
() -Fri 19 Dec 2014 04:33:40 +000025095
() -Fri 19 Dec 2014 03:34:15 +000025094
ਵਿਵੇਕ ਮੂਰਤੀ ਹੋਣਗੇ ਅਮਰੀਕਾ ਦੇ ਨਵੇਂ ਸਰਜਨ ਜਨਰਲ
() -Thu 18 Dec 2014 07:38:06 +000025093
ਵਾਸ਼ਿੰਗਟਨ, AG ਦਸੰਬਰ CG ਸਾਲਾ ਭਾਰਤੀ-ਅਮਰੀਕੀ ਵਿਵੇਕ ਮੂਰਤੀ ਨੂੰ ਅਮਰੀਕਾ ਦਾ ਸਰਜਨ ਜਨਰਲ ਨਿਯੁਕਤ ਕਰਨ ਤੋਂ ਇਕ ਦਿਨ ਬਾਅਦ ਵਾÂ੍ਹੀਟ ਹਾਊੂਸ ਨੇ ਆਖਿਆ ਕਿ ਉਨ੍ਹਾਂ ਕੋਲ ਮੈਡੀਕਲ ਸਿਖਲਾਈ ਅਤ ਸੰਚਾਰ ਯੋਗਤਾ ਦਾ ਉਹ ਸਹੀ ਮਿਸ਼ਰਣ ਹੈ, ਜਿਸ ਨਾਲ ਦੇਸ਼ ਦੇ ਹਿੱਤਾਂ ਦੀ ਸੇਵਾ ਹੋ ਸਕੇਗੀ। ਵਾÂ੍ਹੀਟ ਹਾਊੂਸ ਦੇ ਪ੍ਰੈਸ ਸੈਕਟਰੀ ਜੋਸ਼ ਅਰਨੈਸਟ ਨੇ ਆਖਿਆ, ‘‘ਰਾਸ਼ਟਰਪਤੀ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਨੂੰ ਡਾ¢ ਮੂਰਤੀ ਦੇ ਰੂਪ ਵਿੱਚ ਅਜਿਹੀ ਕਾਬਲੀਅਤ ਵਾਲਾ ਵਿਅਕਤੀ ਮਿਲਿਆ ਹੈ ਜੋ ਅਮਰੀਕੀ ਆਵਾਮ ਨਾਲ ਜਨ ਸਿਹਤ ਦੇ ਅਹਿਮ ਮੁੱਦਿਆਂ ’ਤੇ ਸੰਵਾਦ ਰਚਾ ਸਕਦੇ ਹਨ। ਭਾਵੇਂ ਇਹ ਇਬੋਲਾ ਹੋਵੇ ਜਾਂ ਸਸਤੀਆਂ ਸਿਹਤ ਸੇਵਾਵਾਂ ਬਾਰੇ ਕਾਨੂੰਨ, ਡਾ¢ ਮੂਰਤੀ ਅਜਿਹੀ ਮੈਡੀਕਲ ਸਿਖਲਾਈ ਅਤੇ ਸੰਚਾਰ ਯੋਗਤਾ ਦੇ ਮਾਲਕ ਹਨ ਕਿ ਉਸ ਨਾਲ ਦੇਸ਼ ਅਤੇ ਸਰਕਾਰ ਦੇ ਹਿੱਤਾਂ ਦੀ ਪੂਰਤੀ ਹੋ ਸਕੇਗੀ।’’ ਸੈਨੇਟ ਨੇ DC ਦੇ ਮੁਕਾਬਲੇ EA ਵੋਟਾਂ ਨਾਲ ਡਾ¢ ਮੂਰਤੀ ਦੀ ਚਾਰ ਸਾਲ ਲਈ ਨਿਯੁਕਤੀ ’ਤੇ ਮੋਹਰ ਲਗਾਈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਅਗਵਾਈ ਵਾਲੀ ਗੰਨ ਰਾਈਫਲ ਲਾਬੀ ਵੱਲੋਂ ਡਾ¢ ਮੂਰਤੀ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਸੀ। CG ਸਾਲਾ ਡਾ¢ ਮੂਰਤੀ ਨਾ ਕੇਵਲ ਸਭ ਤੋਂ ਛੋਟੀ ਉਮਰ ਦੇ ਸਰਜਨ ਜਨਰਲ ਹਨ ਸਗੋਂ ਪਹਿਲੇ ਭਾਰਤੀ-ਅਮਰੀਕੀ ਵੀ ਹਨ। ੳਹੁ ਅਮਰੀਕਾ ਦੇ AIਵੇਂ ਸਰਜਨ ਜਨਰਲ ਹੋਣਗੇ ਅਤੇ ਬੇਰਿਸ ਡੀ ਲੁਸ਼ਨਿਆਲ ਦੀ ਥਾਂ ਲੈਣਗੇ। ਸਦਨ ਵਿੱਚ ਡੈਮੋਕਰੈਟਿਕ ਪਾਰਟੀ ਦੇ ਵਿਪੂ ਸਟੈਨੀ ਐਚ ਹੋਇਰ ਨੇ ਡਾ¢ ਮੂਰਤੀ ਨੂੰ ਮੁਬਾਰਕਵਾਦ ਦਿੰਦਿਆਂ ਆਖਿਆ ਕਿ ਉਨ੍ਹਾਂ ਨਾ ਕੇਵਲ ਮਰੀਜ਼ਾਂ ਦੀ ਸੇਵਾ ਕੀਤੀ ਹੈ ਸਗੋਂ ਜਨ ਸਿਹਤ ਅਤੇ ਮੈਡੀਕਲ ਖੋਜ ਅਦਾਰਿਆਂ ਦੀ ਅਗਵਾਈ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਬੋਲਾ ਵਰਗੀਆਂ ਵੰਗਾਰਾਂ ਨਾਲ ਸਿੱਝਣ ਲਈ ਪ੍ਰਸ਼ਾਸਨ ਦੇ ਉਪਰਾਲਿਆਂ ਨੂੰ ਪੁਖਤਾ ਕਰਨਗੇ। ਕਾਂਗਰਸ ਮੈਂਬਰ ਤੁਲਸੀ ਰਾਬਾਰਡ, ਜੋ ਇਸ ਵੇਲੇ ਭਾਰਤ ਦੇ ਦੌਰੇ ’ਤੇ ਹਨ, ਨੇ ਆਖਿਆ ਕਿ ਡਾ¢ ਮੂਰਤੀ ਨੇ ਸਿਹਤ ਸੰਭਾਲ, ਖਾਸ ਕਰਕੇ ਮਾਨਸਿਕ ਤੰਦਰੁਸਤੀ, ਮੋਟਾਪਾ, ਲੰਗਚਿਰੀ ਬਿਮਾਰੀਆਂ ਅਤੇ ਟੀਕਾਕਰਨ ਜਿਹੇ ਖੇਤਰਾਂ ਵਿੱਚ ਸੁਧਾਰ ਲਈ ਬੇਮਿਸਾਲ ਪ੍ਰਤੀਬੱਧਤਾ ਅਤੇ ਉਤਸ਼ਾਹ ਦਾ ਮੁਜ਼ਾਹਰਾ ਕੀਤਾ ਹੈ। ਡਾ¢ ਮੂਰਤੀ ਦੇ ਮਾਪੇ ਕਰਨਾਟਕ ਦੇ ਮੂਲ ਵਾਸੀ ਹਨ ਅਤੇ ਜਦੋਂ ਉਸ ਦੀ ਉਮਰ ਤਿੰਨ ਸਾਲ ਸੀ ਤਾਂ ਉਹ ਅਮਰੀਕਾ ਆ ਗਏ ਸਨ। ਉਨ੍ਹਾਂ ਦਾ ਬਚਪਨ ਮਿਆਮੀ (ਫਲੋਰਿਡਾ) ਵਿੱਚ ਗੁਜ਼ਰਿਆ। ਉਨ੍ਹਾਂ ਹਾਰਵਰਡ ਯੂਨੀਵਰਸਿਟੀ ਤੋਂ ਬੀਏ ਕੀਤੀ, ਯੇਲ ਸਕੂਲ ਆਫ ਮੈਨੇਜਮੈਂਟ ਤੋਂ ਐਮਬੀਏ ਅਤੇ ਯੇਲ ਸਕੂਲ ਆਫ ਮੈਡੀਸਨ ਤੋਂ ਐਮਡੀ ਦੀ ਡਿਗਰੀ ਲਈ ਸੀ। ਇਸ ਵੇਲੇ ਉਹ ਬੋਸਟਨ ’ਚ ਬ੍ਰਿਗਮ ਐਂਡ ਵਿਮੈਂਨ’ਜ਼ ਹਸਪਤਾਲ ’ਚ ਡਾਕਟਰ ਸਨ ਅਤੇ ਹਾਰਵਰਡ ਮੈਡੀਕਲ ਸਕੂਲ ਵਿੱਚ ਅਟੈਂਡਿੰਗ ਫਿਜ਼ੀਸ਼ਿਅਨ ਅਤੇ ਇੰਸਟ੍ਰਕਟਰ ਹਨ।
ਬਰਤਾਨੀਆ ਵਿੱਚ ਪਹਿਲੀ ਮਹਿਲਾ ਪਾਦਰੀ ਨਿਯੁਕਤ
() -Thu 18 Dec 2014 07:35:49 +000025092
ਲੰਡਨ: ਬਰਤਾਨੀਆ ਦੇ ਗਿਰਜਾਘਰ ’ਚ ਪਹਿਲੀ ਮਹਿਲਾ ਪਾਦਰੀ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਸਦੀਆਂ ਪੁਰਾਣੇ ਕਾਨੂੰਨ ’ਚ ਮਹੀਨਾ ਪਹਿਲਾਂ ਬਦਲਾਅ ਤੋਂÐ ਬਾਅਦ ਇੰਗਲੈਂਡ ਦੇ ਗਿਰਜਿਆਂ ’ਚੋਂ ਮਰਦ ਪਾਦਰੀਆਂ ਦਾ ਦਬਦਬਾ ਘਟਾ ਦਿੱਤਾ ਗਿਆ। ਰੈਵਰੈਂਡ ਲਿੱਬੀ ਲੇਨ ਸਟਾਕਪੋਰਟ ਦੀ ਨਵੀਂ ਪਾਦਰੀ ਬਣੇਗੀ। ਇੰਗਲੈਂਡ ਦੇ ਉਤਰ ’ਚ ਪੈਂਦੇ ਇਸ ਗਿਰਜੇ ’ਚ ਇਹ ਅਹੁਦਾ ਮਈ ਤੋਂ ਖਾਲੀ ਸੀ। ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਲੇਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਾਦਰੀਆਂ ਨੂੰ ਹਾਊਸ ਆਫ ਲਾਰਡਸ ’ਚ ਬੈਠਣ ਦੀ ਇਜਾਜ਼ਤ ਦੇਣ ਵਾਲਾ ਬਿੱਲ ਇਸ ਹਫਤੇ ਪੇਸ਼ ਕੀਤਾ ਜਾਵੇਗਾ।
ਜਥੇਦਾਰ ਨੰਦਗਡ਼੍ਹ ਤੋਂ ਸੁਰੱਖਿਆ ਕਵਚ ਵਾਪਸ ਲਿਆ- ਆਰਐਸਐਸ ਬਾਰੇ ਟਿੱਪਣੀਆਂ ਤੋਂ ਸੁਖਬੀਰ ਨਾਲ ਸੀ ਟਕਰਾਅ
() -Thu 18 Dec 2014 07:32:58 +000025091
ਅੰਮ੍ਰਿਤਸਰ, AG ਦਸੰਬਰ ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਨ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗਡ਼੍ਹ ਦੀ ਸੁਰੱਖਿਆ ਛਤਰੀ ਅਤੇ ਪਾਇਲਟ ਵਾਹਨ ਅੱਜ ਵਾਪਸ ਲੈ ਲਏ ਗਏ। ਸੂਤਰਾਂ ਮੁਤਾਬਕ ਅੱਜ ਦੁਪਹਿਰ ਸਮੇਂ ਸਰਕਾਰੀ ਆਦੇਸ਼ਾਂ ਮੁਤਾਬਕ ਜਥੇਦਾਰ ਨੰਦਗਡ਼੍ਹ ਕੋਲੋਂ ਸਰਕਾਰੀ ਪਾਇਲਟ ਵਾਹਨ ਵਾਪਸ ਮੰਗਵਾ ਲਿਆ ਗਿਆ ਤੇ ਸੁਰੱਖਿਆ ਛਤਰੀ ਵਿੱਚ ਸ਼ਾਮਲ ਪੰਜਾਬ ਪੁਲੀਸ ਦੇ ਛੇ ਗਾਰਡ ਵੀ ਬਠਿੰਡਾ ਸੱਦ ਲਏ ਗਏ। ਦੱਸਣਯੋਗ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਕਾਰਨ ਗੁਰਪੁਰਬ ਅਤੇ ਸ਼ਹੀਦੀ ਦਿਹਾਡ਼ੇ ਦੀਆਂ ਤਰੀਕਾਂ ਇਕੱਠੀਆਂ ਆਉਣ ਕਾਰਨ ਪੰਜ ਸਿੰਘ ਸਾਹਿਬਾਨ ਵੱਲੋਂ ਤਰੀਕਾਂ ਬਦਲ ਦਿੱਤੀਆਂ ਗਈਆਂ ਸਨ ਪਰ ਇਸ ਮਗਰੋਂ ਫ਼ੈਸਲਾ ਵਾਪਸ ਲੈ ਲਿਆ ਗਿਆ। ਇਸ ਕਾਰਨ ਸਿੰਘ ਸਾਹਿਬਾਨ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਕੌਮ ਵੱਲੋਂ ਵੀ ਪ੍ਰਵਾਨ ਨਹੀਂ ਕੀਤਾ ਗਿਆ। ਇਸ ਵਿਵਾਦ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਮੁਡ਼ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਦੇ ਨਾਂ ‘ਤੇ ਬਿਕਰਮੀ ਕੈਲੰਡਰ ਲਾਗੂ ਕਰਨ ਦੀ ਯੋਜਨਾ ਹੈ ਪਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਹੱਕ ਵਿੱਚ ਹਨ। ਇਸ ਕਾਰਨ ਪੰਜ ਸਿੰਘ ਸਾਹਿਬਾਨ ਦੀ ਇਸ ਮੁੱਦੇ ‘ਤੇ ਸਹਿਮਤੀ ਨਹੀਂ ਬਣ ਰਹੀ। ਜਥੇਦਾਰ ਨੰਦਗਡ਼੍ਹ ਵੱਲੋਂ ਕਈ ਵਾਰ ਆਰਐਸਐਸ ਦੀਆਂ ਗਤੀਵਿਧੀਆਂ ਦਾ ਵਿਰੋਧ ਵੀ ਕੀਤਾ ਗਿਆ ਸੀ। ਵੇਰਵਿਆਂ ਅਨੁਸਾਰ ਉਨ੍ਹਾਂ ਦੇ ਇਸ ਰਵਈਏ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨਾਖੁਸ਼ ਹਨ। ਇਸ ਦੇ ਸਿਟੇ ਵਜੋਂ ਹੀ ਸੁਰੱਖਿਆ ਛਤਰੀ ਤੇ ਪਾਇਲਟ ਵਾਹਨ ਵਾਪਸ ਲੈ ਲਿਆ ਗਿਆ ਹੈ। ਵੇਰਵਿਆਂ ਅਨੁਸਾਰ ਇਸ ਮਾਮਲੇ ਵਿੱਚ ਜਥੇਦਾਰ ਨੰਦਗਡ਼੍ਹ ਕੋਲੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਅਸਤੀਫ਼ਾ ਦੇਣ ਤੋਂ ਅਜੇ ਇਨਕਾਰ ਕਰ ਦਿੱਤਾ। ਸੁਰੱਖਿਆ ਛਤਰੀ ਵਾਪਸ ਲੈਣ ਬਾਰੇ ਪੁੱਛੇ ਜਾਣ ‘ਤੇ ਬਠਿੰਡਾ ਦੇ ਐਸਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਕਿਉਂਕਿ ਸੁਰੱਖਿਆ ਛਤਰੀ ਮੁਹੱਈਆ ਕਰਨ ਤੇ ਵਾਪਸ ਲੈਣ ਦਾ ਮਾਮਲਾ ਏਡੀਜੀਪੀ ਦੇ ਘੇਰੇ ਹੇਠ ਆਉਂਦਾ ਹੈ। ਇਸ ਬਾਰੇ ਸਬੰਧਤ ਏਡੀਜੀਪੀ ਨਾਲ ਸੰਪਰਕ ਨਹੀਂ ਹੋ ਸਕਿਆ।
() -Thu 18 Dec 2014 05:05:22 +000025090ਪੱਤਰਕਾਰ: ਕੁਲਦੀਪ ਚੰਦ ਨੰਗਲ (ਰੂਪ ਨਗਰ)

ਪੱਤਰਕਾਰ: ਅਮ੍ਰਿਤ ਪਾਲ ਮਾਨ (ਚਮਕੀਲਾ) ਪਤਰਕਾਰ ਆਸਟਰੀਆ

ਕੀਰਤਨ ਦਾ ਸਿੱਧਾ ਪ੍ਰਸਾਰਣ